×
ਵੱਧਦੀ ਬੇਰੁਜ਼ਗਾਰੀ

ਕਾਂਗਰਸ ਨੇ ਆਪਣੀ ਪ੍ਰਮੁੱਖ ‘ਘਰ-ਘਰ ਨੌਕਰੀ’ ਯੋਜਨਾ ਦੇ ਤਹਿਤ ਹਰੇਕ ਪਰਿਵਾਰ ਨੂੰ ਇੱਕ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਮਾਰਚ 2021 ਵਿੱਚ, ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ 4 ਸਾਲ ਦਾ ਕਾਰਜਕਾਲ ਪੂਰਾ ਕੀਤਾ ਅਤੇ ‘ਜੌਬ ਕਾਰਡਾਂ’ ਦੀ ਚਾਲਾਂ ਦੇ ਬਾਅਦ ਵੀ ਵਾਅਦਾ ਅਧੂਰਾ ਪਿਆ ਹੈ।

ਇੰਨਾ ਹੀ ਨਹੀਂ, ਕਾਂਗਰਸ ਸਰਕਾਰ ਸੂਬੇ ਦੇ ਹਰੇਕ ਬੇਰੁਜ਼ਗਾਰ ਨੌਜਵਾਨ ਨੂੰ 2500 ਰੁਪਏ ਦਾ ਭੱਤਾ ਦੇਣ ਵਿੱਚ ਵੀ ਅਸਫ਼ਲ ਰਹੀ ਹੈ, ਜੋ ਕਿ ਸੂਬੇ ਦੇ ਹੁਨਰਮੰਦ ਅਤੇ ਗੈਰ-ਹੁਨਰਮੰਦ ਨੌਜਵਾਨਾਂ ਪ੍ਰਤੀ ਇਨ੍ਹਾਂ ਦੀ ਬੇਪਰਵਾਹੀ ਦਾ ਪ੍ਰਗਟਾਵਾ ਹੈ।