×
ਗੱਲ ਪੰਜਾਬ ਦੀ

ਸਮਾਂ ਆ ਚੁੱਕਿਆ ਹੈ, ਫਿਰ ਤੋਂ ਪੰਜਾਬ ਨੂੰ ਆਪਣੀ ਖੁੱਸ ਚੁੱਕੀ ਪਹਿਚਾਣ ਨੂੰ ਹਾਸਿਲ ਕਰਨ ਲਈ, ਅੱਜ ਜ਼ਰੂਰਤ ਹੈ ਪੰਜਾਬ ਅਤੇ ਪੰਜਾਬੀਆਂ ਨੂੰ ਇਕੱਠੇ ਹੋਣ ਦੀ, ਤਾਂ ਜੋ ਪੰਜਾਬ ਦੇ ਹਿੱਤ ਅਤੇ ਹੱਕਾਂ ਦੀ ਆਵਾਜ਼ ਨਿਰਾਸ਼ਾ ਦੇ ਪੈ ਚੁੱਕੇ ਹਨੇਰੇ ‘ਚੋਂ ਉਠਾਈ ਜਾਵੇ।

‘ਗੱਲ ਪੰਜਾਬ ਦੀ’ ਪੰਜਾਬ ਦੇ ਲੋਕਾਂ ਲਈ “ਨਵਾਂ ਪੰਜਾਬ" ਦੇ ਖਾਕੇ ਬਾਰੇ ਵਿਚਾਰ-ਵਟਾਂਦਰੇ ਅਤੇ ਕਲਪਨਾ ਕਰਨ ਲਈ ਇੱਕ ਪਲੇਟਫਾਰਮ ਹੈ। ਸ.ਸੁਖਬੀਰ ਸਿੰਘ ਬਾਦਲ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨਾਲ ਪੰਜਾਬ ਦੇ ਆਮ ਲੋਕਾਂ ਨਾਲ ਜੁੜਨ ਲਈ ਜ਼ਮੀਨੀ ਪੱਧਰ ‘ਤੇ ਪੰਜਾਬ ਭਰ ‘ਚ ਯਾਤਰਾ ਕਰਨਗੇ।

‘ਗੱਲ ਪੰਜਾਬ ਦੀ’ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਸਾਂਝਾ ਯਤਨ ਹੈ, ਜਿਸ ਤਹਿਤ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਇੱਛਾਵਾਂ ਨੂੰ ਇੱਕ ਆਵਾਜ਼ ਦਿੱਤੀ ਜਾਵੇਗੀ, ਜੋ ਹਿੱਤਾਂ ਅਤੇ ਹੱਕਾਂ ਦੀ ਰਾਖੀ ਲਈ ਸਹਾਈ ਹੋਵੇਗੀ।