×
ਪੰਜਾਬ ਦੇ ਖ਼ਿਲਾਫ਼ ‘ਆਪ’

ਖੇਤੀ ਕਾਨੂੰਨਾਂ ’ਤੇ ‘ਆਪ’ ਦਾ ਪਖੰਡ

ਜਦੋਂ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਖੇਤੀ ਕਾਨੂੰਨਾਂ ਦੇ ਵਿਰੁੱਧ ਖੜ੍ਹੇ ਹੋਣ ਦਾ ਦਾਅਵਾ ਕਰਦੀ ਹੈ, ਇਸ ਨੇ 23 ਨਵੰਬਰ 2020 ਨੂੰ ਤਿੰਨ ਕਾਨੂੰਨਾਂ ਵਿੱਚੋਂ ਇੱਕ – ਕਿਸਾਨਾਂ ਦੇ ਉਤਪਾਦ ਵਪਾਰ ਅਤੇ ਵਣਜ (ਤਰੱਕੀ ਅਤੇ ਸਹੂਲਤ) ਆਰਡੀਨੈਂਸ 2020 ਨੂੰ ਨੋਟੀਫਾਈ ਕਰ ਦਿੱਤਾ ਹੈ।

ਇਹ ਦਰਸਾਉਂਦਾ ਹੈ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਦੇਸ਼ ਭਰ ਵਿੱਚ ਕਿਸਾਨਾਂ ਦੀ ਆਵਾਜ਼ ਨੂੰ ਨਜ਼ਰਅੰਦਾਜ਼ ਕੀਤਾ ਹੈ।

ਔਰਤ ਵਿਰੋਧੀ ‘ਆਪ’ ਪਾਰਟੀ

2015 ਵਿੱਚ ਆਪ ਦੇ ਵਿਧਾਇਕਾਂ ਜਿਵੇਂ ਕਿ ਦਿੱਲੀ ਦੇ ਸੁਲਤਾਨਪੁਰ ਮਾਜਰਾ ਤੋਂ ਸੰਦੀਪ ਕੁਮਾਰ ਜਿਸ ’ਤੇ 2015 ਵਿੱਚ ਇੱਕ ਮਹਿਲਾ ਨਾਲ ਬਲਾਤਕਾਰ ਦਾ ਇਲਜ਼ਾਮ ਸੀ। ਦਿੱਲੀ ਵਿੱਚ ਲਗਾਤਾਰ ਮਹਿਲਾਵਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਕਈ ਮਾਮਲਿਆਂ ਤੋਂ ਇਲਾਵਾ, ‘ਆਪ’ ਲਗਾਤਾਰ ਪੰਜਾਬ ਭਰ ਵਿੱਚ ਮਹਿਲਾ ਵਿਰੋਧੀ ਗਤੀਵਿਧੀਆਂ ਵਿੱਚ ਉਲਝੀ ਰਹੀ ਹੈ।

2016 ਵਿੱਚ, ਬਿਜਵਾਸਨ ਤੋਂ ‘ਆਪ’ ਵਿਧਾਇਕ ਕਰਨਲ ਦਵਿੰਦਰ ਸਹਿਰਾਵਤ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪਾਰਟੀ ਵੱਲੋਂ ਚੋਣ ਟਿਕਟਾਂ ਦੇ ਵਾਅਦੇ ਨਾਲ ਪੰਜਾਬ ਵਿੱਚ ਮਹਿਲਾਵਾਂ ਦੇ “ਸ਼ੋਸ਼ਣ” ਕੀਤੇ ਜਾਣ ਦੀਆਂ ਅਤੇ “ਪ੍ਰੇਸ਼ਾਨ ਕਰਨ ਵਾਲੀਆਂ ਖਬਰਾਂ” ਮਿਲੀਆਂ ਹਨ।

ਬਿਜਲੀ ਦੀ ਥੋੜ

ਕੇਜਰੀਵਾਲ ਦੀ ‘ਆਪ’ ਦਿੱਲੀ ਵਿੱਚ ਤਾਨਾਸ਼ਾਹੀ ਦਾ ਕੰਮ ਕਰ ਰਹੀ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਇਨ੍ਹਾਂ ਤੋਂ ਹੁਕਮ ਲੈਂਦੀ ਹੈ ਅਤੇ ਪੰਜਾਬ ਵਿੱਚ ਅਪਣਾਉਂਦੀ ਹੈ।

ਹਾਲਾਂਕਿ, ਇਸ ਮਾਮਲੇ ਦੀ ਸੱਚਾਈ ਇਹ ਹੈ ਕਿ ‘ਆਪ’ ਸ਼ਾਇਦ ਹੀ ਪੰਜਾਬ ਜਾਂ ਪੰਜਾਬੀਆਂ ਦੀ ਭਲਾਈ ਦੀ ਪਰਵਾਹ ਕਰਦੀ ਹੈ, ਜੋ ਹਮੇਸ਼ਾ ਆਪਣੀ ਸ਼ਾਨਦਾਰ ਦਿੱਲੀ ਨੂੰ ਪਹਿਲ ਦਿੰਦੀ ਹੈ। ਇਹ ਹਾਲ ਹੀ ਵਿੱਚ ਕੇਜਰੀਵਾਲ ਵੱਲੋਂ ਪੰਜਾਬ ਲਈ 300 ਯੂਨਿਟ ਮੁਫ਼ਤ ਬਿਜਲੀ ਦੀ ਘੋਸ਼ਣਾ ਅਤੇ ਇਸ ਤੋਂ ਬਾਅਦ ਹੋਈ ਭਿਆਨਕ ਸਿਆਸਤ ਤੋਂ ਬਾਅਦ ਵੇਖਿਆ ਗਿਆ ਸੀ।

ਕੋਟਕਪੂਰਾ ਅਤੇ ਬਹਿਬਲ ਕਲਾਂ ਮੁੱਦੇ ’ਤੇ ਸਿਆਸਤ ਕਰਨਾ

ਆਮ ਆਦਮੀ ਪਾਰਟੀ ਜਿੱਥੇ ਪੰਜਾਬ ਦੀ ਸਿਆਸਤ ਵਿੱਚ ਸੱਚਾਈ ਅਤੇ ਪਾਰਦਰਸ਼ਿਤਾ ਦਾ ਪਥ-ਪ੍ਰਦਰਸ਼ਕ ਹੋਣ ਦਾ ਸਿਰਫ਼ ਵਿਖਾਵਾ ਕਰਦੀ ਹੈ, ਉਸਨੇ ਹਮੇਸ਼ਾ ਧੋਖੇ ਦੀ ਸਿਆਸਤ ਖੇਡੀ ਹੈ। ਆਮ ਆਦਮੀ ਪਾਰਟੀ ਦਾ ਸਪੱਸ਼ਟ ਤੌਰ ’ਤੇ ਸਿਆਸੀ ਏਜੰਡਾ ਇਹ ਦਰਸਾਉਂਦਾ ਹੈ ਕਿ ਉਹ ਅਜਿਹੇ ਨੌਕਰਸ਼ਾਹਾਂ ਨੂੰ ਸਵੀਕਾਰ ਕਰਨ ਲਈ ਤਿਆਰ ਹਨ ਜੋ ਸਿਆਸਤ ਨੂੰ ਅੱਗੇ ਵਧਾਉਣ ਲਈ ਨਿਯਮਾਂ ਨੂੰ ਤੋੜਦੇ-ਮਰੋੜਦੇ ਹਨ।

ਪਾਣੀ ਪ੍ਰਬੰਧਨ

‘ਆਪ’ ਪੰਜਾਬ ਦੇ ਲੋਕਾਂ ਪ੍ਰਤੀ ਖੇਤੀਬਾੜੀ ਅਤੇ ਬਿਜਲੀ ਦੇ ਮਾਮਲਿਆਂ ਵਿੱਚ ਹੀ ਨਹੀਂ, ਬਲਕਿ ਸੂਬੇ ਵਿੱਚ ਪਾਣੀ ਦੀ ਵੰਡ ਦੇ ਸੰਬੰਧ ਵਿੱਚ ਵੀ ਆਪਣੀ ਦੋਗਲੇਪਣ ਦੀ ਸਿਆਸਤ ਲਗਾਤਾਰ ਕਰਦੀ ਰਹੀ ਹੈ।

‘ਆਪ’ ਨੇ ਪੰਜਾਬ ਦੇ ਭਵਿੱਖ ਦੀ ਕੀਮਤ ’ਤੇ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਲਈ ਹਰਿਆਣੇ ਦਾ ਸਮਰਥਨ ਕਰਦਿਆਂ ਅਦਾਲਤ ਵਿੱਚ ਬੇਨਤੀਆਂ ਕੀਤੀਆਂ ਹਨ। ਇਹ ਸਪੱਸ਼ਟ ਹੈ ਕਿ ਅਰਵਿੰਦ ਕੇਜਰੀਵਾਲ ਆਪਣੇ ਜੱਦੀ ਸੂਬੇ ਹਰਿਆਣੇ ਦੇ ਕੰਮਾਂ ਨੂੰ ਤਰਜੀਹ ਦੇਣਾ ਚਾਹੁੰਦਾ ਹੈ।

ਦਿੱਲੀ ਦੇ ਫਿਰਕੂ ਦੰਗੇ

‘ਆਪ’ ਦੇ ਗੈਰ-ਜਮਹੂਰੀ ਅਤੇ ਕੱਟੜਪੰਥੀ ਤੱਤ ਆਪਣੇ ਸਿਆਸੀ ਏਜੰਡੇ ਦੇ ਅਨੁਕੂਲ ਸਮਾਜਿਕ ਖੇਤਰ ਵਿੱਚ ਤਣਾਅ ਨੂੰ ਦੂਰ ਕਰਨ ਲਈ ਹਮੇਸ਼ਾ ਭਾਲ ਵਿੱਚ ਰਹਿੰਦੇ ਹਨ। 2020 ਵਿੱਚ ਹੋਏ ਦਿੱਲੀ ਦੰਗੇ ‘ਆਪ’ ਦੀਆਂ ਕਮੀਆਂ ਦੀ ਗਵਾਹੀ ਭਰਦੇ ਹਨ।

ਉੱਤਰ-ਪੂਰਬੀ ਦਿੱਲੀ ਵਿੱਚ 24 ਫ਼ਰਵਰੀ 2020 ਨੂੰ ਨਾਗਰਿਕਤਾ ਕਾਨੂੰਨ ਸਮਰਥਕਾਂ ਅਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਹੋਈਆਂ ਝੜਪਾਂ ਦੇ ਕਾਬੂ ਤੋਂ ਬਾਹਰ ਚਲੇ ਜਾਣ ’ਤੇ ਦੰਗੇ ਸ਼ੁਰੂ ਹੋ ਗਏ। ਇਸ ਨਾਲ ਘੱਟੋ-ਘੱਟ 53 ਲੋਕ ਮਾਰੇ ਗਏ ਅਤੇ 200 ਦੇ ਕਰੀਬ ਜ਼ਖਮੀ ਹੋਏ।

ਵੱਖਵਾਦੀ ਖਾਲਿਸਤਾਨੀ ਏਜੰਡੇ ਦਾ ਸਮਰਥਨ ਕਰਨਾ

‘ਆਪ’ ਇੱਕ ਅਜਿਹੀ ਪਾਰਟੀ ਹੈ ਜੋ ਆਪਣੀ ਸਿਆਸੀ ਸਥਿਤੀ ਨੂੰ ਕਾਇਮ ਰੱਖਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ‘ਆਪ’ ਨੂੰ ਕਈ ਵਾਰ ਖਾਲਿਸਤਾਨੀ ਏਜੰਡੇ ਵਿੱਚ ਸ਼ਾਮਲ ਪਾਇਆ ਗਿਆ ਹੈ।

2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਲਈ ਸਰਗਰਮੀ ਨਾਲ ਕੰਮ ਕਰ ਰਹੇ ਦੋ ਸਰਗਰਮ ਖਾਲਿਸਤਾਨੀ ਅੱਤਵਾਦੀਆਂ ਨੂੰ ਪੰਜਾਬ ਦੇ ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਆਪ ਦਾ ਸੰਪ੍ਰਦਾਇਕਤਾ ਦਾ ਏਜੰਡਾ

ਆਪ ਨੇ ਪੰਜਾਬ ਵਿੱਚ ਆਪਣੀ ਸ਼ੁਰੂਆਤ ਤੋਂ ਹੀ ਪੰਜਾਬੀਅਤ ਵਿਰੋਧੀ ਸਿਆਸਤ ਨੂੰ ਨਹੀਂ ਰੋਕਿਆ। ਪੰਜਾਬ ਵਿੱਚ 2017 ਦੀਆਂ ਆਪਣੀਆਂ ਪਹਿਲੀਆਂ ਚੋਣਾਂ ਤੋਂ ਪਹਿਲਾਂ ਹੀ ਦਿੱਲੀ ਦੇ ‘ਆਪ’ ਵਿਧਾਇਕ ਨਰੇਸ਼ ਯਾਦਵ ਨੂੰ ਸਾਲ 2016 ਵਿੱਚ ਫਿਰਕੂ ਤਣਾਅ ਭੜਕਾਉਣ ਦੇ ਮਾਮਲੇ ਵਿੱਚ ਫੜ੍ਹਿਆ ਗਿਆ ਸੀ। ਉਸਨੇ ਪੰਜਾਬ ਦੇ ਮੁਸਲਿਮ-ਬਹੁਲਤਾ ਵਾਲੇ ਮਲੇਰੇਕੋਟਲਾ ਸ਼ਹਿਰ ਵਿੱਚ ਕੁਰਾਨ ਦੀ ਵੀ ਬੇਅਦਬੀ ਕੀਤੀ ਸੀ।

ਪੰਜਾਬ ਦੀ ‘ਆਪ’ ਕੱਠਪੁਤਲੀ

ਆਪ ਕੋਲ ਆਪਣੇ ਹਲਕਿਆਂ ਦੀ ਭਲਾਈ ਲਈ ਕੋਈ ਵਿਚਾਰਧਾਰਕ ਨਜ਼ਰੀਆ ਨਹੀਂ ਹੈ। ਪਾਰਟੀ ਅਰਵਿੰਦ ਕੇਜਰੀਵਾਲ ਦੀ ਸ਼ਖਸੀਅਤ ਅਤੇ ਉਸਦੀ ਵਡਿਆਈ ਦੇ ਦੁਆਲੇ ਚਲਦੀ ਹੈ। ਵੱਡੇ ਵਾਅਦੇ ਕਰਨ ਦੇ ਬਾਵਜੂਦ ਇਸ ਨੇ ਪੰਜਾਬੀਆਂ ਦੀ ਹਾਲਤ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਹੈ।